ਅੱਜ-ਕੱਲ੍ਹ ਦੀ ਭੱਜ ਦੌੜ ਭਰੀ ਜ਼ਿੰਦਗੀ 'ਚ ਲੋਕ ਇੰਨੇ ਤਣਾਅ 'ਚ ਰਹਿੰਦੇ ਹਨ ਕਿ ਜਾਣੇ-ਅਣਜਾਣੇ 'ਚ ਉਨ੍ਹਾਂ ਦੀ ਜ਼ਿੰਦਗੀ 'ਚ ਉਥਲ-ਪੁਥਲ ਮਚ ਹੀ ਜਾਂਦੀ ਹੈ। ਅਜਿਹੇ 'ਚ ਜ਼ਰੂਰੀ ਹੋ ਜਾਂਦਾ ਹੈ ਕਿ ਤੁਸੀਂ ਸਮਝਦਾਰੀ ਨਾਲ ਕੰਮ ਲਵੋ ਅਤੇ ਆਪਣੀ ਗ੍ਰਹਿਸਥੀ 'ਚ ਖ਼ੁਸ਼ਹਾਲੀ ਭਰ ਦੇਵੋ। ਇਸ ਦੇ ਲਈ ਕੁਝ ਖ਼ਾਸ ਗੱਲਾਂ ਦਾ ਧਿਆਨ ਰੱਖਣ ਬਹੁਤ ਜ਼ਰੂਰੀ ਹੋ ਜਾਂਦਾ ਹੈ:
* ਪਤੀ-ਪਤਨੀ ਰਿਸ਼ਤੇ ਦੀ ਡੋਰ ਬਹੁਤ ਹੀ ਨਾਜ਼ੁਕ ਹੁੰਦੀ ਹੈ। ਇਸ ਲਈ ਜ਼ਰੂਰੀ ਹੈ ਕਿ ਇਸ ਡੋਰ ਨੂੰ ਮਜ਼ਬੂਤੀ ਨਾਲ ਫੜ ਕੇ ਰੱਖਿਆ ਜਾਵੇ। ਸੋ ਪਤੀ-ਪਤਨੀ ਨੂੰ ਚਾਹੀਦਾ ਹੈ ਕਿ ਉਹ ਇੱਕ-ਦੂਜੇ 'ਤੇ ਭਰੋਸਾ ਰੱਖਣ। ਭਰੋਸਾ ਅਤੇ ਵਿਸ਼ਵਾਸ ਹੀ ਇਸ ਰਿਸ਼ਤੇ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ।
* ਪਤੀ-ਪਤਨੀ ਨੂੰ ਇੱਕ-ਦੂਜੇ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਇੱਕ-ਦੂਜੇ ਦੀਆਂ ਇੱਛਾਵਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਕਦੇ ਵੀ ਇੱਕ-ਦੂਜੇ 'ਤੇ ਆਪਣੀ ਮਰਜ਼ੀ ਨਹੀਂ ਥੋਪਣੀ ਚਾਹੀਦੀ। ਇਸ ਨਾਲ ਤੁਹਾਡੇ ਘਰ ਦਾ ਮਾਹੌਲ ਵਿਗੜਦਾ ਸਕਦਾ ਹੈ।
* ਹਰ ਇਨਸਾਨ ਪਰਫੈਕਟ ਨਹੀਂ ਹੁੰਦਾ, ਇਸ ਲਈ ਜੇਕਰ ਪਤੀ-ਪਤਨੀ ਨੂੰ ਇੱਕ-ਦੂਜੇ 'ਚ ਕਮੀ ਦਿਖਾਈ ਦੇਵੇ ਤਾਂ ਉਸ ਕਮੀ ਨੂੰ ਸਵੀਕਾਰਨਾ ਚਾਹੀਦਾ ਹੈ, ਨਾ ਕਿ ਉਸ ਦੀ ਵਜ੍ਹਾ ਨਾਲ ਆਪਣੇ ਰਿਸ਼ਤੇ 'ਚ ਖਟਾਸ ਲਿਆਉਣੀ ਚੀਹੀਦੀ ਹੈ।
* ਸਾਡੇ ਦੇਸ਼ 'ਚ ਵਿਆਹ ਸਿਰਫ਼ ਇੱਕ ਲੜਕੀ ਅਤੇ ਲੜਕੇ ਦਾ ਨਹੀਂ, ਬਲਕਿ ਦੋ ਪਰਿਵਾਰਾਂ ਦਾ ਹੁੰਦਾ ਹੈ। ਇਸ ਲਈ ਪਤੀ-ਪਤਨੀ ਦੋਹਾਂ ਨੂੰ ਇੱਕ-ਦੂਜੇ ਦੇ ਪਰਿਵਾਰ ਦਾ ਸਨਮਾਨ ਕਰਨਾ ਚਾਹੀਦਾ, ਕਿਉਂਕਿ ਹਰ ਇਨਸਾਨ ਦੇ ਲਈ ਉਸ ਦਾ ਪਰਿਵਾਰ ਜ਼ਰੂਰੀ ਹੁੰਦਾ ਹੈ। ਵਿਆਹ ਤੋਂ ਬਾਅਦ ਤੁਹਾਡੇ ਦੋ ਪਰਿਵਾਰ ਹੋ ਜਾਂਦੇ ਹਨ, ਜਿਨ੍ਹਾਂ ਦਾ ਖ਼ਿਆਲ ਤੁਹਾਨੂੰ ਹੀ ਰੱਖਣਾ ਹੁੰਦਾ ਹੈ।
* ਜੇਕਰ ਘਰ 'ਚ ਸਿਰਫ਼ ਪਤੀ ਕਮਾਉਂਦਾ ਹੈ ਤਾਂ ਉਸ ਨੂੰ ਕਦੇ ਵੀ ਇਸ ਗੱਲ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਕਿ ਉਹ ਕਮਾਉਂਦਾ ਹੈ। ਉਸ ਨੂੰ ਇਸ ਗੱਲ ਦਾ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਜੇਕਰ ਉਹ ਕਮਾਉਂਦਾ ਹੈ ਤਾਂ ਉਸ ਦੀ ਪਤਨੀ ਵੀ ਘਰ ਦਾ ਕੰਮ ਕਰਦੀ ਹੈ। ਨਾਲ ਹੀ ਪਤਨੀ ਨੂੰ ਵੀ ਪਤੀ ਦੀ ਹਰ ਗੱਲ ਦਾ ਖ਼ਿਆਲ ਰੱਖਣਾ ਚਾਹੀਦਾ ਹੈ। ਦੋਹਾਂ ਦੇ ਇਸ ਤਰ੍ਹਾਂ ਕਰਨ ਨਾਲ ਹੀ ਉਨ੍ਹਾਂ ਦਾ ਰਿਸ਼ਤਾ ਮਜ਼ਬੂਤ ਹੁੰਦਾ ਹੈ।
ਵਾਲਾਂ ਦੀ ਸਫੈਦੀ ਲਈ ਵਾਤਾਵਰਣ ਨਹੀਂ, ਜੀਨ ਜ਼ਿੰਮੇਵਾਰ
NEXT STORY